karanadhhāraकरणधार
ਸੰਗ੍ਯਾ- ਮਲਾਹ. ਨਾਵਕ. ਕਰ੍ਣ (ਪਤਵਾਰ) ਧਾਰਣ ਵਾਲਾ. ਜੋ ਪਤਵਾਰ ਘੁਮਾਕੇ ਨੌਕਾ ਨੂੰ ਸੱਜੇ ਖੱਬੇ ਕਰਦਾ ਹੈ. ਦੇਖੋ, ਪਤਵਾਰ.
संग्या- मलाह. नावक. कर्ण (पतवार) धारण वाला. जो पतवार घुमाके नौका नूं सॱजे खॱबे करदा है. देखो, पतवार.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [ملاح] ਮੱਲਾਹ਼. ਸੰਗ੍ਯਾ- ਨੌਕਾ ਚਲਾਉਣ ਵਾਲਾ. ਕੈਵਰਤ. ਖੇਵਟ। ੨. ਭਾਵ- ਗੁਰੂ....
ਫ਼ਾ. [ناوک] ਥੋਥੀ ਨਲਕੀ. ਤੀਰ ਚਲਾਉਣ ਲਈ ਇੱਕ ਸਾਫ ਅਤੇ ਸਿੱਧੀ ਨਲਕੀ, ਜਿਸ ਵਿੱਚਦੀਂ ਤੀਰ ਬਹੁਤ ਸਿੱਧਾ ਜਾਂਦਾ, ਅਤੇ ਨਿਸ਼ਾਨੇ ਤੇ ਠੀਕ ਬੈਠਦਾ. "ਜਸ ਨਾਵਕ ਕੋ ਤੀਰ ਚਲਾਯੋ." (ਚਰਿਤ੍ਰ ੩੫੮) ੨. ਦੰਦੇਦਾਰ ਤੀਰ। ੩. ਹਲ ਦਾ ਫਾਲਾ। ੪. ਮੱਖੀ ਭਰਿੰਡ ਆਦਿ ਜ਼ਹਿਰੀਲੇ ਜੀਵਾਂ ਦਾ ਕੰਡਾ। ੪. ਦੇਖੋ, ਨਾਵਿਕ....
ਸੰਗ੍ਯਾ- ਵਾਰਿਪਤ੍ਰ. ਨੌਕਾ ਦਾ ਤ੍ਰਿਕੋਣਾ ਤਖ਼ਤਾ, ਜੋ ਪਾਣੀ ਵਿੱਚ ਪਿਛਲੇ ਪਾਸੇ ਹੁੰਦਾ ਹੈ. ਇਸ ਦੇ ਘੁਮਾਉਣ ਤੋਂ ਕਿਸ਼ਤੀ ਸੱਜੇ ਖੱਬੇ ਘੁੰਮਦੀ ਹੈ. ਕਰ੍ਣ. ਪੋਤਵਾਰ ruzzer....
ਸੰ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਰੱਖਣ ਦੀ ਕ੍ਰਿਯਾ। ੩. ਉਤਨਾ ਵਜ਼ਨ, ਜੋ ਤੋਲਣ ਲਈ ਇੱਕ ਵਾਰ ਤਰਾਜ਼ੂ ਵਿੱਚ ਰੱਖਿਆ ਜਾਵੇ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਨਾਵ. ਕਿਸ਼ਤੀ. ਬੇੜੀ. ਭੋਜ ਰਚਿਤ. "ਯੁਕ੍ਤਿਕਲਪਤਰੁ" ਵਿੱਚ ਨੌਕਾ ਦੀ ਚੌੜਾਈ ਲੰਬਾਈ ਦੇ ਲਿਹ਼ਾਜ ਨਾਲ ਵੱਖ ਵੱਖ ਨਾਮ ਲਿਖੇ ਹਨ:-#੩੨ ਹੱਥ ਲੰਮੀ ਅਤੇ ੪. ਹੱਥ ਚੌੜੀ. ਨੌਕਾ,...