ijāphataइजाफत
ਅ਼. [اِضافت] ਇਜਾਫ਼ਤ. ਸੰਬੰਧ ਜੋੜਨ ਵਾਲਾ ਅਤੇ ਸਸ੍ਟਿ ਅਰਥ ਬੋਧਕ ਪ੍ਰਤ੍ਯਯ ਦਾ ਚਿੰਨ੍ਹ. ਇਹ ਗੁਰੁਬਾਣੀ ਵਿੱਚ ਸਿਆਰੀ ਨਾਲ ਵਰਤਿਆ ਹੈ. "ਯਕ ਅਰਜ ਗੁਫਤਮ ਪੇਸਿ ਤੋ." (ਤਿਲੰ ਮਃ ੧) ਇਸ ਗ੍ਰੰਥ ਵਿੱਚ ਇਸ ਦਾ ਇਹ "" ਚਿੰਨ੍ਹ ਹੈ.
अ़. [اِضافت] इजाफ़त. संबंध जोड़न वाला अते सस्टि अरथ बोधक प्रत्यय दा चिंन्ह. इह गुरुबाणी विॱच सिआरी नाल वरतिआ है. "यक अरज गुफतमपेसि तो." (तिलं मः १) इस ग्रंथ विॱच इस दा इह "" चिंन्ह है.
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਵਿ- ਗਿਆਨ ਕਰਾਉਣ ਵਾਲਾ। ੨. ਜਗਾਉਣ ਵਾਲਾ....
ਸੰ. ਸੰਗ੍ਯਾ- ਵਿਸ਼੍ਵਾਸ. ਯਕੀਨ। ੨. ਪ੍ਰਮਾਣ. ਸਬੂਤ। ੩. ਵਿਚਾਰ। ੪. ਕਾਰਣ. ਹੇਤੁ। ੫. ਵ੍ਯਾਖ੍ਯਾ। ੬. ਜ਼ਰੂਰਤ। ੭. ਚਿੰਨ੍ਹ. ਨਿਸ਼ਾਨ। ੮. ਨਿਰਣਾ. ਫੈਸਲਾ। ੯. ਸੰਮਤਿ. ਰਾਇ। ੧੦. ਸਹਾਇਕ। ੧੧. ਛੰਦਸ਼ਾਸਤ੍ਰ ਅਨੁਸਾਰ ਛੰਦਾਂ ਦੇ ਭੇਦ ਅਤੇ ਗਿਣਤੀ ਜਾਣਨ ਦੀ ਰੀਤਿ. ਇਨ੍ਹਾਂ ਦੀ ਗਿਣਤੀ ਅੱਠ ਹੈ- ਪ੍ਰਸ੍ਤਾਰ, ਸੰਖ੍ਯਾ, ਸੂਚੀ, ਨਸ੍ਟ, ਉਦਿਸ੍ਟ, ਮੇਰੁ, ਪਤਾਕਾ ਅਤੇ ਮਰਕਟੀ। ੧੨. ਵ੍ਯਾਕਰਣ ਅਨੁਸਾਰ ਉਹ ਅੱਖਰ ਅਥਵਾ ਸ਼ਬਦ, ਜੋ ਮੂਲ ਸ਼ਬਦ ਦੇ ਅੰਤ ਲਗਕੇ ਅਰਥ ਵਿੱਚ ਵਿਸ਼ੇਸਤਾ ਕਰਦਾ ਹੈ ਅਤੇ ਸੰਗ੍ਯਾ ਤੋਂ ਵਿਸ਼ੇਸਣ ਅਥਵਾ ਵਿਸ਼ੇਸਣ ਤੋਂ ਸੰਗ੍ਯਾ ਬਣਾ ਦਿੰਦਾ ਹੈ. ਜੈਸੇ- ਸੀਤ ਦੇ ਅੰਤ ਲ ਪ੍ਰਤ੍ਯਯ ਲੱਗਕੇ ਸੀਤਲ, ਮੂਰਖ ਦੇ ਅੰਤ ਤਾ ਲੱਗਕੇ ਮੂਰਖਤਾ ਆਦਿ....
ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍ਣ (ਲੱਛਣ)....
ਦੇਖੋ, ਗੁਰਬਾਣੀ. "ਗੁਰੁਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ." (ਨਟ ਅਃ ਮਃ ੪)#ਸੁਧਾ ਕੀ ਤਰੰਗਿਨੀ ਸੀ ਰੋਗ ਭ੍ਰਮ ਭੰਗਨੀ ਹੈ#ਮਹਾਸ੍ਵੇਤ ਰੰਗਨੀ ਮਹਾਨ ਮਨ ਮਾਨੀ ਹੈ।#ਕਿਧੌਂ ਯਹਿ ਹੰਸਨੀ ਸੀ ਮਾਨਸਵਤੰਸਨੀ ਹੈ#ਗੁਨਿਨ ਪ੍ਰਸੰਸਨੀ ਸਰਬ ਜਗ ਜਾਨੀ ਹੈ।#ਕਿਧੌਂ ਚੰਦ ਚਾਂਦਨੀ ਸੀ ਮੋਹਘਾਮ ਮੰਦਨੀ ਹੈ#ਰਿਦੈ ਕੀ ਅਨੰਦਨੀ ਸਦੀਵ ਸੁਖਦਾਨੀ ਹੈ।#ਪ੍ਰੇਮ ਪਟਰਾਨੀ ਸ੍ਯਾਨੀ ਗ੍ਯਾਨ ਕੀ ਜਨਨਿ ਜਾਨੀ#ਗੁਨੀ ਭਨੀ ਬਾਨੀ ਤਾਂਕੀ ਗੁਰੂ ਗੁਰੁਬਾਨੀ ਹੈ।#(ਨਾਪ੍ਰ)#੨. ਕਰਤਾਰ ਸੰਬੰਧੀ ਬਾਣੀ. "ਰਾਤੀ ਜਾਇ ਸੁਣੈ ਗੁਰੁਬਾਣੀ." (ਭਾਗੁ)...
ਸੰਗਯਾ- ਸ੍ਰਿਗਾਲੀ. ਗਿਦੜੀ। ੨. ਈੜੀ ਦੀ ਮਾਤ੍ਰਾ, ਜੋ ਹ੍ਰਸ੍ਵ ਹੈ ਅਰ ਵ੍ਯੰਜਨਾਂ ਨਾਲ ਲਗਕੇ- ਇ- ਆਵਾਜ਼ ਦਿੰਦੀ ਹੈ. ਇਸ ਦਾ ਰੂਪ ਇਹ (ਿ) ਹੈ. ਗੁਰਬਾਣੀ ਵਿੱਚ ਸਿਆਰੀ ਕਿਤੇ ਸੰਬੰਧ ਬੋਧਕ ਹੈ, ਕਿਤੇ ਕ੍ਰਿਯਾ ਵਿਸ਼ੇਸਣ ਹੈ, ਕਿਤੇ ਅਨੇਕ ਵਿਭਗਤੀਆਂ ਦਾ ਅਰਥ ਦਿੰਦੀ ਹੈ.#ਮਾਤ੍ਰਾ ਦੇ ਨਿਯਮਾਂ ਤੋਂ ਅਗ੍ਯਾਤ ਕਈ ਗ੍ਯਾਨੀ ਅਰਥ ਤੋਂ ਅਨਰਥ ਕਰ ਦਿੰਦੇ ਹਨ. ਇਸ ਮਹਾਨ ਕੋਸ਼ ਵਿੱਚ ਅੱਖਰਕਰਮ ਅਨੁਸਾਰ ਥਾਓਂ ਥਾਂਈਂ ਸਿਆਰੀ ਵਾਲੇ ਸ਼ਬਦਾਂ ਦੇ ਅਰਥ ਵਿਖਾਏ ਗਏ ਹਨ.¹ ਦੇਖੋ, ਸਹਿਜ, ਕਰਿ, ਜਪਿ, ਤਨਿ, ਮਨਿ, ਆਦਿ ਸ਼ਬਦ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. अर्ज्. ਧਾ- ਪੈਦਾ ਕਰਨਾ. ਜਮਾ ਕਰਨਾ. ਕਮਾਉਣਾ. ਤਿਆਰ ਕਰਨਾ. ਉੱਦਮ ਕਰਨਾ। ੨. ਅ਼. [عرض] ਅ਼ਰਜ. ਸੰਗ੍ਯਾ- ਪੇਸ਼ ਕਰਨਾ. ਭਾਵ- ਬੇਨਤੀ. ਪ੍ਰਾਰਥਨਾ. "ਯਕ ਅਰਜ ਗੁਫਤਮ ਪੇਸ ਤੋਂ." (ਤਿਲੰ ਮਃ ੧) ੩. ਚੌੜਾਈ. ਚੌੜਾਨ. ਵਿਸਤਾਰ। ੪. ਫ਼ਾ. [آرزوُ] ਆਰਜ਼ੂ. ਮਨੋਰਥ. "ਸਚਾ ਅਰਜੁ ਸਚੀ ਅਰਦਾਸ." (ਆਸਾ ਮਃ ੧) ੫. [ارج] ਭਾਉ. ਨਿਰਖ਼। ੬. ਕ਼ੀਮਤ. ਮੁੱਲ। ੭. ਕ਼ਦਰ....
ਫ਼ਾ. [گُفتم] ਮੈਂ ਆਖਿਆ. ਮੈਂ ਕਥਨ ਕੀਤਾ। ੨. ਮੈ ਆਖਦਾ ਹਾਂ. "ਯਕ ਅਰਜ ਗੁਫਤਮ ਪੇਸਿ ਤੋ." (ਤਿਲੰ ਮਃ ੧)...
ਸੰ. ਸੰਗ੍ਯਾ- ਆਂਡਾ। ੨. ਮਾਸ ਦਾ ਟੁਕੜਾ. ਬੋਟੀ। ੩. ਗਰਭ ਦੀ ਝਿੱਲੀ, ਜਿਸ ਵਿੱਚ ਬੱਚਾ ਲਿਪਟਿਆ ਰਹਿਂਦਾ ਹੈ....
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....