ōjārhāओजाड़ा
ਦੇਖੋ, ਉਜਾੜਾ. "ਤੀਨੇ ਓਜਾੜੇ ਕਾ ਬੰਧੁ" (ਧਨਾ ਮਃ ੧)
देखो, उजाड़ा. "तीने ओजाड़े का बंधु" (धना मः १)
ਸੰਗ੍ਯਾ- ਉਜੜਨ ਦਾ ਭਾਵ। ੨. ਉਜਾੜਨ ਦੀ ਚੱਟੀ ਮੁੱਲ ਆਦਿ।...
ਕ੍ਰਿ. ਵਿ- ਤਿੰਨੇ. ਤੀਨ ਹੀ. "ਤੀਨੇ ਤਾਪ ਨਿਵਾਰਣਹਾਰਾ." (ਟੋਡੀ ਮਃ ੫) "ਤੀਨੌ ਜੁਗ ਤੀਨੌ ਦਿੜੇ, ਕਲਿ ਕੇਵਲ ਨਾਮ ਅਧਾਰ." (ਗਉ ਰਵਿਦਾਸ) ਦੇਖੋ, ਤੀਨ ਲੇਖ....
ਦੇਖੋ, ਬੰਧ। ੨. ਹੱਦ. ਸੀਮਾਂ. ਅਵਧਿ. "ਤੀਨੋ ਓਜਾੜੇ ਕਾ ਬੰਧੁ." (ਧਨਾ ਮਃ ੧) ੩. ਸੰਬੰਧ. ਸੰਯੋਗ. "ਜਲ ਅਗਨੀ ਕਾ ਬੰਧੁ ਕੀਆ." (ਆਸਾ ਮਃ ੧) ੪. ਪ੍ਰਤਿਬੰਧ. ਰੋਕ. "ਨਹ ਬਾਰਿਕ ਨਹ ਜੋਬਨੈ, ਨਹ ਬਿਰਧੀ ਕਛੁ ਬੰਧੁ." (ਬਾਵਨ) ੫. ਠਹਿਰਾਉ. ਠੱਲ. "ਬੰਧੁ ਪਾਇਆ ਮੇਰਾ ਸਤਿਗੁਰ ਪੂਰੇ." (ਸੋਰ ਮਃ ੫) ੬. ਸੰ. बन्धु. ਰਿਸ਼੍ਤੇਦਾਰ. ਸੰਬੰਧੀ. "ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਬਿਗਾੜੀ." (ਮਾਰੂ ਅਃ ਮਃ ੧) ੭. ਬੰਧੁਤਾ. ਰਿਸ਼੍ਤੇਦਾਰੀ. ਮਿਤ੍ਰਤਾ. "ਵੇਖਦਿਆ ਹੀ ਭਜਿਜਾਨਿ, ਕਦੇ ਨ ਪਾਇਨਿ ਬੰਧੁ." (ਮਃ ੫. ਵਾਰ ਰਾਮ ੨) ੮. ਦੇਖੋ, ਦੋਧਕ ੨....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...